Thursday, December 4, 2008

ਇਹ ਖ਼ਤ ਸਤਿਕਾਰਤ ਮੋਤਾ ਸਿੰਘ ਸਰਾਏ ਜੀ ਦੇ ਨਾਮ.....

ਤਨਦੀਪ....

ਅੱਜ ਆਰਸੀ ਦੀ ਸਾਈਟ ਖੋਲ੍ਹ ਕੇ ਦੇਖੀ। ਇਵੇਂ ਲੱਗਾ ਜਿਵੇਂ ਤਮੰਨਾ ਦੀ ਆਰਸੀ ਤੇ ਜਵਾਨੀ ਦਾ ਰੂਪ ਚੜ੍ਹ ਰਿਹਾ ਹੈ। ਰਾਤ ਦੇ ਦੋ ਵਜੇ ਤੱਕ ਮੈਂ ਰਚਨਾਵਾਂ ਦੇ ਦਰਸ਼ਨ ਕਰਦਾ ਰਿਹਾ। 'ਮੋਤਾ ਸਿੰਘ ਸਰਾਏ' ਦਾ ਨਾਂ ਪੜ੍ਹ ਕੇ ਆਰਸੀ ਨੂੰ ਵਧਾਈ ਦੇਣ ਨੂੰ ਦਿਲ ਕਰ ਆਇਆ। ਮੇਰਾ ਬਹੁਤ ਅਜ਼ੀਜ਼ ਮਿੱਤਰ ਮੋਤਾ ਸਿੰਘ ਭਾਵੇਂ ਸਾਹਿਤਕਾਰ ਨਹੀਂ ਹੈ ਪਰ ਉਸਦੀ ਪੰਜਾਬੀ ਸਾਹਿਤ ਦੀ ਅਤੇ ਪੰਜਾਬੀਅਤ ਦੀ ਸੇਵਾ ਐਨੀ ਹੈ ਕਿ ਜੇ ਸਰਾਏ ਦਾ ਅਸ਼ੀਰਵਾਦ ਨਾ ਮਿਲਦਾ ਤਾਂ ਬਹੁਤ ਸਾਰਾ ਪੰਜਾਬੀ ਸਾਹਿਤ ਅਣਛਪਿਆ ਹੀ ਰਹਿ ਜਾਂਦਾ।ਕਈ ਦੇਸ਼ਾਂ ਵਿੱਚ ਆਪ ਜਾ ਜਾ ਕੇ ਤੇ ਕਰੋੜਾਂ ਰੁਪਏ ਖਰਚਾ ਕਰਕੇ ਸਾਹਿਤ ਸੇਵਾ ਦਾ ਕਮਰਕੱਸਾ ਕਰੀ ਫਿਰਦਾ ਮੋਤਾ ਸਿੰਘ ਰੱਬ ਕਰੇ ਜਿਊਂਦਾ ਵੱਸਦਾ ਰਹੇ, ਸਾਹਿਤਕਾਰਾਂ ਦੀ ਸੇਵਾ ਕਰਦਾ ਹੱਸਦਾ ਰਹੇ। ਮੇਰੇ ਗਵਾਂਢੀ ਮੇਰੇ ਵੱਡੇ ਵੀਰ ਸੰਤ ਸੰਧੂ ਦੀ ਲਿਖਤ ਪੜ੍ਹ ਕੇ ਸਾਡੇ ਸਮੇਂ ਦੇ ਸਾਰੇ ਇਨਕਲਾਬੀ ਕਵੀਆਂ ਦੀ ਯਾਦ ਆਈ। ਪੈਤੀ-ਛੱਤੀ ਸਾਲ ਪਹਿਲਾਂ ਦੀ ਇੱਕ ਬੇਵਸੀ ਯਾਦ ਆਈ; - ਨਕੋਦਰ ਬੱਸ ਅੱਡੇ ਤੇ ਪੁਲੀਸ ਹੱਥਕੜੀ ਲਾਅ ਕੇ ਪਾਸ਼ ਨੂੰ ਘੜੀਸੀ ਲਈ ਜਾ ਰਹੀ ਸੀ ਤੇ ਅਸੀਂ ਚਾਹੁੰਦੇ ਹੋਏ ਵੀ ਇਨਕਲਾਬ ਜ਼ਿੰਦਾਬਾਦ ਨਾਹਰੇ ਲਾਉਣ ਤੋਂ ਵੱਧ ਕੁਝ ਨਾ ਕਰ ਸਕੇ। ਸਿਰੋਂ, ਪੈਰੋਂ ਨੰਗਾ ਸਾਡਾ ਮਿੱਤਰ ਪਿਆਰਾ ਪੁਲੀਸ ਫੜ ਕੇ ਲੈ ਗਈ ਤੇ ਅਸੀਂ ਬਿਟਰ ਬਿਟਰ ਵੇਂਹਦੇ ਰਹੇ ਸੰਤ ਸੰਧੂ ਦੀਆਂ ਬਹੁਤ ਸਾਰੀਆਂ ਤੇ ਬਹੁਤ ਪਿਆਂਰੀਆਂ ਰਚਨਾਵਾਂ ਹਨ ਜੋ ਸਮੇਂ ਸਿਰ ਪਾਠਕਾਂ ਤੱਕ ਨਹੀਂ ਪਹੁੰਚ ਸਕੀਆਂ। ਉਮੀਦ ਕਰਦਾ ਹਾਂ ਕਿ ਹਰ ਪੰਜਾਬੀ ਸਾਈਟ ਤੇ ਸੰਤ ਦਾ ਸੁਨੇਹਾ ਪਾਠਕਾਂ ਤੱਕ ਪਹੁੰਚਿਆ ਕਰੇਗਾ।

ਪਿਆਰ ਅਤੇ ਸਤਿਕਾਰ ਸਹਿਤ
ਤੁਹਾਡਾ ਆਪਣਾ
ਸੁਰਿੰਦਰ ਸਿੰਘ ਸੁੱਨੜ
ਯੂ.ਐੱਸ.ਏ.

No comments:

Text selection Lock by Hindi Blog Tips