Tuesday, November 4, 2008

ਡੀਅਰ ਤਨਦੀਪ ਜੀ,
ਰੱਬ ਤੁਹਾਡੇ ਜੀਵਨ ਵਿੱਚ ਹਮੇਸ਼ਾਂ ਖੁਸ਼ੀਆਂ-ਖੇੜੇ ਰੱਖੇ। ਸਾਹਿਤ ਪ੍ਰਤੀ ਤੁਹਾਡਾ ਅਥਾਹ ਸ਼ੌਕ, ਲਗਨ ਤੇ ਮਿਹਨਤ ਵੇਖ ਕੇ ਮੈਨੂੰ ਬੜੀ ਖੁਸ਼ੀ ਹੋਈ ਹੈ। ਦਿਓਲ ਸਾਹਿਬ ਦੀ ਕਵਿਤਾ ਪੜ੍ਹ ਕੇ ਆਨੰਦ ਆ ਗਿਆ; ਸ਼ਾਇਰੀ ਤੁਹਾਨੂੰ ਵਿਰਸੇ ਵਿੱਚ ਮਿਲ਼ੀ ਜਾਪਦੀ ਹੈ।
ਪਰਸੋਂ ਤੁਹਾਡੀ ਜੁਗਨੁਆਂ ਵਾਲ਼ੀ ਕਵਿਤਾ ਪੜ੍ਹੀ ਸੀ। ਖੁਲ੍ਹੀ ਕਵਿਤਾ ਵਿੱਚੋਂ ਵੀ ਕਾਵਿਕਤਾ ਡੁਲ੍ਹ-ਡੁਲ੍ਹ ਪੈਂਦੀ ਹੈ, ਭਾਵਪੂਰਤ ਤਾਂ ਹੈ ਹੀ।
ਆਰਸੀ ਦੇ ਚਮਨ ਵਿੱਚ ਸਾਹਿਤ ਦੇ ਰੰਗ-ਬਰੰਗੇ ਫੁੱਲ ਏਦਾਂ ਹੀ ਖਿੜਾਈ ਰੱਖਣੇ। ਰੱਬ ਤੁਹਾਡੀ ਜ਼ਿੰਦਗੀ ਵਿੱਚ ਵੀ ਸੁਪਨਿਆਂ ਦੇ ਰੰਗੀਨ ਫੁੱਲ ਮਹਿਕਾਈ ਰੱਖੇ; ਮੇਰੀ ਦਿਲੀ ਦੁਆ ਹੈ।
ਅਗਲੇ ਐਤਵਾਰ ਭਾਰਤ ਜਾ ਰਿਹਾ ਹਾਂ; ਕੋਸਿ਼ਸ਼ ਕਰਾਗਾਂ ਓਥੇ ਜਾ ਕੇ ਵੀ ‘ਆਰਸੀ’ ਨਾਲ਼ ਜੁੜੇ ਰਹਿਣ ਦੀ। ਤੇ ਓਧਰਲੇ ਲੇਖਕਾਂ ਨੂੰ ਵੀ ਨਾਲ਼ ਜੋੜਾਂਗਾ।
ਚੰਗੇ ਲੇਖਕ ਅੰਦਰ ਜੇ ਚੰਗਾ ਮਾਨਵ ਵੀ ਹੋਵੇ ਤਾਂ ਉਸ ਕੋਲ਼ ਬੈਠਣ ਦਾ ਵੀ ਸੁਆਦ ਆਉਂਦਾ ਹੈ, ਉਸ ਕੋਲ਼ ਬੈਠ ਕੇ ਪਾਰਦਰਸ਼ੀ ਹੋਣ ਨੂੰ ਦਿਲ ਕਰਦਾ ਹੈ ਪਰ ਬਹੁਤੇ ਲੋਕ ਮਖੌਟੇ ਪਹਿਨੀ ਫਿਰਦੇ ਹਨ ।

ਮੈਂ ਤੈਨੂੰ ਧੀ ਆਖਾਂ ਜਾਂ ਭੈਣ ਆਖਾਂ
ਸੂਰਜ ਕਹਾਂ ਜਾਂ ਚਾਨਣੀ ਰੈਣ ਆਖਾਂ!

ਹਿਤੂ
ਗੁਰਨਾਮ ਗਿੱਲ

No comments:

Text selection Lock by Hindi Blog Tips