Sunday, November 9, 2008

ਤਨਦੀਪ ਜੀ,
ਤੁਹਾਡੀ ਕੁਝ ਦਿਨ ਪਹਿਲਾਂ ਵਾਲੀ ਈਮੇਲ ਲਈ ਬਹੁਤ ਧੰਨਵਾਦ।
ਆਰਸੀ ਨੂੰ ਕਈ ਵਾਰੀ ਦੇਖਿਆ ਹੈ ਅਤੇ ਪੜ੍ਹਿਆ ਹੈ। ਤੁਸੀਂ ਬੇਹੱਦ ਸਮਾਂ ਲਾ ਕੇ ਇੰਨਾ ਕੁਝ ਇੰਨੇ ਥੋੜੇ ਦਿਨ੍ਹਾਂ ਵਿੱਚ ਵੈਬ ਸਾਈਟ ਤੇ ਲਾ ਦਿੱਤਾ ਹੈ। ਦੇਖ ਕੇ ਹੈਰਾਨੀ ਹੁੰਦੀ ਹੈ। ਵਾਹਿਗੁਰੂ ਤੁਹਾਨੂੰ ਸਫ਼ਲਤਾ ਬਖ਼ਸ਼ੇ।
ਇਕ ਖ਼ਿਆਲ ਰੱਖਣਾ। ਕਿਤੇ ਇਸ ਵੈਬ ਸਾਈਟ ਵਿੱਚ ਸਮੇਟੇ ਜਾਣ ਨਾਲ ਇਕ ਕਵੀ ਦੇ ਤੌਰ ਤੇ ਨਾ ਖ਼ਤਮ ਹੋ ਜਾਣਾ। ਤੁਸੀਂ ਬਹੁਤ ਸੋਹਣੀ ਕਵਿਤਾ ਲਿਖਦੇ ਹੋ। ਤੁਹਾਡੀਆਂ ਕਈ ਕਵਿਤਾਵਾਂ ਕਈ ਥਾਵੀਂ ਪੜ੍ਹੀਆਂ ਹਨ।
ਮੈਨੂੰ ਨਹੀਂ ਸੀ ਪਤਾ ਕਿ ਤੁਸੀਂ ਵੈਨਕੂਵਰ ਰਹਿੰਦੇ ਹੋ। ਜੇ ਕੁਝ ਚਿਰ ਪਹਿਲਾਂ ਪਤਾ ਲਗਦਾ ਤਾਂ ਮੈਂ ਮਹੀਨਾ ਕੁ ਪਹਿਲਾਂ ਵੈਨਕੂਵਰ ਆਇਆ ਸਾਂ। ਜ਼ਰੂਰ ਮਿਲ ਕੇ ਖੁਸ਼ੀ ਹੁੰਦੀ। ਉੱਥੇ ਕਈ ਦੋਸਤ ਹਨ।
ਇਸ ਈ ਮੇਲ ਨਾਲ ਕੁਝ ਸ਼ਿਅਰ ਭੇਜ ਰਿਹਾਂ। ਜੇ ਪਸੰਦ ਆਏ ਤਾਂ ਵੈਬ ਸਾਈਟ ਤੇ ਲਾ ਦੇਣੇ। ਛੇਤੀਂ ਹੀ ਗ਼ਜ਼ਲ ਵੀ ਭੇਜਾਂਗਾ। ਕਾਫ਼ੀ ਦੇਰ ਤੋਂ ਗ਼ਜ਼ਲ ਨਹੀਂ ਲਿਖੀ। ਹੁਣ ਜਿ਼ਆਦਾ ਬਲਾਗ ਲਿਖਣ ਤੇ ਹੀ ਸਮਾਂ ਬਿਤਾ ਰਿਹਾਂ।

ਸਤਿਕਾਰ ਨਾਲ,
-ਪ੍ਰੇਮ ਮਾਨ
ਯੂ.ਐੱਸ.ਏ.

No comments:

Text selection Lock by Hindi Blog Tips