Monday, November 10, 2008

ਇੱਕ ਸੁਨੇਹਾ ਆਰਸੀ ਦੇ ਲੇਖਕਾਂ ਦੇ ਨਾਂ

ਪੰਜਾਬੀ ਸਾਹਿਤ ਦੀ ਮਹਿਕਾਂ ਭਰੀ ਫੁਲਵਾੜੀ ਵਿੱਚ ਤਨਦੀਪ 'ਤਮੰਨਾ' ਵਰਗੀ ਕਲੀ ਦੀ ਜੋ ਪਹਿਚਾਣ ਬਣ ਰਹੀ ਹੈ, ਸੱਚੀਂ ਮੁੱਚੀਂ ਬਹੁਤ ਸਕੂਨਦਾਇਕ ਹੈਪੁਰਾਤਨ ਸੱਭਿਅਤਾ ਦੀਆਂ ਬਹੁਤ ਸਾਰੀਆਂ ਕਿਤਾਬਾਂ ਪੜ੍ਹਣ ਦਾ ਮੌਕਾ ਮਿਲਿਆਇਹ ਜਾਣਕੇ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਕਿ ਸਾਰੇ ਦੇ ਸਾਰੇ ਇਤਿਹਾਸਕਾਰ ਪੰਜਾਬੀ ਦੀ ਪੁਰਾਤਨਤਾ ਸਵੀਕਾਰਦੇ ਤਾਂ ਹਨ ਪਰ ਅੱਜ ਤੱਕ ਕਿਸੇ ਨੇ ਵੀ ਪੰਜਾਬੀ ਨੂੰ ਉਸਦਾ ਬਣਦਾ ਸਥਾਨ ਨਹੀਂ ਦਿੱਤਾ। ' ਆਪਣਾ ਅਤੀਤ 'ਕਿਤਾਬ ਲਿਖ ਰਿਹਾ ਹਾਂ, ਮੇਰੀ ਦਿਲੀ ਖ਼ਾਹਿਸ਼ ਹੈ ਕਿ ਸ਼ਿਵਚਰਨ ਜੱਗੀ ਕੁੱਸਾ ਵਰਗੇ ਸਾਰੇ ਪੰਜਾਬੀ ਲੇਖਕ ਪ੍ਰੋੜਤਾ ਵਜੋਂ ਆਪਣੇ ਅਤੀਤ ਬਾਰੇ ਇਤਹਾਸਿਕ ਨਜ਼ਰੀਏ ਨਾਲ ਇੱਕ- ਇੱਕ ਲੇਖ ਜ਼ਰੂਰ ਲਿਖਣਉਮੀਦ ਰੱਖਦਾ ਹਾਂ ਕਿ ਤਨਦੀਪ ਸਾਰੇ ਲੇਖਕਾਂ ਨੂੰ ਮੇਰਾ ਇਹ ਸੁਨੇਹਾ ਪਹੁੰਚਦਾ ਕਰੇਗੀ

ਪਿਆਰ ਅਤੇ ਸਤਿਕਾਰ ਨਾਲ

ਤੁਹਾਡਾ ਆਪਣਾ

ਸੁਰਿੰਦਰ ਸਿੰਘ ਸੁੱਨੜ
ਸੰਪਾਦਕ 'ਆਪਣੀ ਆਵਾਜ਼' ਸਾਹਿਤਕ ਮੈਗਜ਼ੀਨ
--------------------

ਸਤਿਕਾਰਤ ਸੁੱਨੜ ਸਾਹਿਬ ਦੀ ਲਿਖਾਈ ਅਧੀਨ ਕਿਤਾਬ 'ਆਪਣਾ ਅਤੀਤ' ਦਾ ਪਹਿਲਾ ਲੇਖ 'ਇਤਿਹਾਸ ਝਰੋਖੇ' ਦੇ ਅੰਤਰਗਤ 'ਆਰਸੀ' ਤੇ 9 ਨਵੰਬਰ ਦੀ ਪਹਿਲੀ ਪੋਸਟ ਦੇ ਅਧੀਨ ਲਗਾ ਦਿੱਤਾ ਗਿਆ ਹੈਜਾਣਕਾਰੀ ਭਰਪੂਰ ਇਹ ਲੇਖ ਜ਼ਰੂਰ ਪੜ੍ਹੋ ਤੇ ਆਪਣੇ ਵਿਚਾਰਾਂ ਤੋਂ ਸਭ ਨੂੰ ਜਾਣੂੰ ਜ਼ਰੂਰ ਕਰਵਾਓ

ਸ਼ੁਕਰੀਆ

ਤਨਦੀਪ 'ਤਮੰਨਾ'

No comments:

Text selection Lock by Hindi Blog Tips