Monday, November 10, 2008

ਮੇਰੇ ਪਿਆਰੇ ਵੱਡੇ ਵੀਰ ਸੁਰਿੰਦਰ ਸਿੰਘ ਸੁੱਨੜ ਜੀ,

ਮੋਹ ਭਰਿਆ ਹਾਰਦਿਕ ਸਤਿਕਾਰ ਪੁੱਜੇ!

ਅੱਜ ਹੀ ਆਪ ਜੀ ਦਾ ਖ਼ਤ 'ਆਰਸੀ' 'ਤੇ ਲੱਗਿਆ ਪੜ੍ਹਿਆ, ਬਹੁਤ ਖ਼ੁਸ਼ੀ ਹੋਈ ਕਿ ਆਪ ਵਰਗੇ ਮਹਾਨ ਲੇਖਕ ਅਤੇ ਸੰਪਾਦਕ ਨੇ ਮੈਨੂੰ ਨਾਚੀਜ਼ ਨੂੰ ਯਾਦ ਕੀਤਾ। ਸਭ ਤੋਂ ਪਹਿਲਾਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ! ਤੁਸੀਂ ਮੈਨੂੰ "ਆਪਣਾ ਅਤੀਤ" ਬਾਰੇ ਇਕ ਲੇਖ ਲਿਖਣ ਦੇ ਵੀ ਯੋਗ ਸਮਝਿਆ, ਇਸ ਲਈ ਮੇਰਾ ਮਨ ਆਪ ਪ੍ਰਤੀ ਹੋਰ ਵੀ ਫ਼ਖ਼ਰ ਅਤੇ ਸ਼ੁਕਰਾਨੇ ਨਾਲ਼ ਭਰ ਗਿਆ, ਮਿਹਰਬਾਨੀ ਜੀ! ਅੱਜ ਕੱਲ੍ਹ ਆਪਣੇ ਨਵੇਂ ਲਿਖੇ ਜਾ ਰਹੇ ਨਾਵਲ "ਪ੍ਰਿਥਮ ਭਗੌਤੀ ਸਿਮਰ ਕੈ" ਵਿਚ ਕਾਫ਼ੀ ਮਸ਼ਰੂਫ਼ ਸਾਂ। ਅਜੇ ਚਾਰ ਕਾਂਡ ਹੀ ਲਿਖੇ ਹਨ। ਪਰ ਆਪ ਜੀ ਦੇ ਹੁਕਮ 'ਤੇ ਸ਼ੁਕਰਾਨੇ ਵਜੋਂ ਸ਼ਰਧਾ ਦੇ ਫ਼ੁੱਲ ਅਰਪਨ ਕਰਦਾ ਹੋਇਆ, ਆਰਟੀਕਲ ਜ਼ਰੂਰ ਲਿਖਾਂਗਾ। ਮੈਂ ਆਪ ਜੀ ਵੱਲੋਂ ਸੰਪਾਦਨ ਕੀਤੇ ਜਾਂਦੇ ਸਾਹਿਤਕ ਮੈਗਜ਼ੀਨ "ਆਪਣੀ ਅਵਾਜ਼" ਪੜ੍ਹ ਕੇ ਉਸ ਵਿਚੋਂ ਬਹੁਤ ਕੁਝ ਸਿੱਖਿਆ ਅਤੇ ਗ੍ਰਹਿਣ ਕੀਤਾ ਹੈ! ਯਾਦ ਕਰਨ ਲਈ ਇਕ ਵਾਰ ਫ਼ਿਰ ਸ਼ੁਕਰੀਆ ਜੀ!

ਆਪ ਜੀ ਦਾ ਨਿੱਕਾ ਵੀਰ,

ਸ਼ਿਵਚਰਨ ਜੱਗੀ ਕੁੱਸਾ
ਲੰਡਨ

No comments:

Text selection Lock by Hindi Blog Tips